ਖੋਜ-ਪੱਤਰ / ਪੇਪਰ ਪ੍ਰਕਾਸ਼ਨ ਲਈ ਹਿਦਾਇਤਾਂ ( General Information for Authors)-
‘ਅਰਮਾਨ ( E-ISSN: 2583:9446) ਰਾਜਸਥਾਨ ‘ਚ ਪੰਜਾਬੀ ਮਾਤ-ਭਾਸ਼ਾ ਦਾ ਆਨਲਾਈਨ ਪ੍ਰਕਾਸ਼ਿਤ ਹੋਣ ਵਾਲਾ ਪਲੇਠਾ ਤ੍ਰੈ-ਮਾਸਿਕ ਅੰਤਰਰਾਸ਼ਟਰੀ ਬਹੁ-ਅਨੁਸ਼ਾਸਨੀ, ਓਪਨ ਐਕਸੈਸ, ਪੀਅਰ-ਰੀਵਿਊਡ ਅਤੇ ਇੰਡੈਕਸਡ ਰਿਸਰਚ ਜਰਨਲ ਹੈ, ਜੋ ਉੱਚ ਗੁਣਵੱਤਾ ਦੇ ਮੌਲਿਕ ਅਤੇ ਸਮੀਖਿਆ ਖੋਜ-ਪੱਤਰ ਪ੍ਰਕਾਸ਼ਿਤ ਕਰਦਾ ਹੈ। ਹੁਣ 'ਅਰਮਾਨ' ਨੂੰ DOI Prefix: 10.64119 ਦੀ ਅਧਿਕਾਰਿਕ ਮਨਜ਼ੂਰੀ ਪ੍ਰਾਪਤ ਹੋ ਗਈ ਹੈ, ਜੋ ਕਿ ਜਰਨਲ ਦੀ ਅੰਤਰਰਾਸ਼ਟਰੀ ਪਛਾਣ, ਵਿਗਿਆਨਕ ਮਾਨਤਾ ਅਤੇ ਡਿਜੀਟਲ ਪਹੁੰਚ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ। ‘ਅਰਮਾਨ’ ਦੇ ਅੰਕ ਵਿੱਚ ਸ਼ਾਮਲ ਹਰੇਕ ਖੋਜ ਪੇਪਰ ਨੂੰ DOI (Digital Object Identifier) ਵੱਲੋਂ ਇੱਕ ਵਿਲੱਖਣ ਡਿਜੀਟਲ ਲਿੰਕ ਪ੍ਰਦਾਨ ਕੀਤਾ ਜਾਵੇਗਾ, ਜੋ ਪਾਠਕਾਂ ਅਤੇ ਖੋਜਕਰਤਾਵਾਂ ਲਈ ਇਸ ਦੀ ਪਹੁੰਚ ਅਤੇ ਵਿਸ਼ਵਾਸਯੋਗਤਾ ਨੂੰ ਨਿਖਾਰਦਾ ਹੈ। ‘ਅਰਮਾਨ’ ਵਿਭਿੰਨ ਵਿਸ਼ਿਆਂ ਦੇ ਵਿਦਵਾਨਾਂ/ਖੋਜਕਰਤਾਵਾਂ ਨੂੰ ਆਪਣੇ ਖੋਜ-ਕਾਰਜ ਨੂੰ ਪੇਸ਼ ਕਰਨ, ਮੁਲਾਂਕਣ ਕਰਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ। ਅਸੀਂ ਆਪ ਜੀ ਨੂੰ ‘ਅਰਮਾਨ ਦੇ ਅਪ੍ਰੈਲ-ਜੂਨ 2026 (ਸਾਲ-4, ਅੰਕ-2) ਦੇ ਅੰਕ ਵਿਚ ਖੋਜ-ਪੱਤਰ/ਪੇਪਰ ਪ੍ਰਕਾਸ਼ਨ ਲਈ ਸੱਦਾ ਦੇ ਰਹੇ ਹਾਂ। ਕਿਰਪਾ ਕਰਕੇ ਆਪਣੇ ਮੌਲਿਕ ਖੋਜ-ਪੱਤਰ/ਪੇਪਰ, ਨਿਰਧਾਰਿਤ ਘੋਸ਼ਣਾ ਫਾਰਮ ਅਤੇ ਜਮ੍ਹਾਂ ਫੀਸ ਦਾ ਸਕਰੀਨਸ਼ਾਟ 10 ਮਈ 2026 ਤੱਕ ਹੇਠ ਲਿਖੇ ਈ-ਮੇਲ ‘ਤੇ ਭੇਜੋ :-
E-Mail id: editor.armaanjournal@gmail.com
Website:- www.armaan.org.in, Mobile: 9413652646
Publication Fee: RS 800/- (1 Author) & RS 1000/- (2 Authors)
Google pay/phone pay/Paytm number for deposit fee-9928352646
ਖੋਜ-ਪੱਤਰ ਲਿਖਣ ਸੰਬੰਧੀ ਦਿਸ਼ਾ-ਨਿਰਦੇਸ਼:-
I. ਲੇਖਕ ਆਪਣਾ ਖੋਜ-ਪੱਤਰ/ਪੇਪਰ ਸਬਮਿਟ ਕਰਨ ਤੋਂ ਪਹਿਲਾਂ ਸਾਹਿਤਕ ਚੋਰੀ (Plagiarism) ਦੀ ਜਾਂਚ ਕਰ ਲੈਣ। ਸਾਹਿਤਕ ਚੋਰੀ (Plagiarism) 10 ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ।
II. ਖੋਜ-ਪੱਤਰ/ਪੇਪਰ ਮਾਈਕ੍ਰੋਸਾਫਟ ਵਰਡ (Microsoft Word) ਵਿਚ ਟਾਈਪ ਹੋਣਾ ਚਾਹੀਦਾ ਹੈ ਅਤੇ ਟਾਈਪ ਲਈ ਅੰਗਰੇਜੀ ਦੇ Times new roman ਅਤੇ ਪੰਜਾਬੀ ਲਈ Raavi Font (Unicode) ਦੀ ਵਰਤੋਂ ਕਰੋ।
III. ਖੋਜ-ਪੱਤਰ/ਪੇਪਰ ਭੇਜਣ ਤੋਂ ਪਹਿਲਾਂ, ਉਸ ਵਿੱਚ ਟਾਈਪਿੰਗ ਗਲਤੀਆਂ ਦੀ ਜਾਂਚ ਅੱਖਰ ਸਾਫਟਵੇਅਰ ਰਾਹੀਂ ਕਰਨੀ ਲਾਜ਼ਮੀ ਹੈ। ਇਸ ਜਾਂਚ ਤੋਂ ਬਿਨਾਂ ਖੋਜ-ਪੱਤਰ/ਪੇਪਰ ਸਵੀਕਾਰ ਨਹੀਂ ਕੀਤਾ ਜਾਵੇਗਾ।
IV. ਖੋਜ-ਪੱਤਰ ਘੱਟੋ-ਘੱਟ 2500 ਸ਼ਬਦਾਂ ਦਾ ਹੋਣਾ ਲਾਜ਼ਮੀ ਹੈ, ਜਦਕਿ ਇਸ ਦੀ ਵੱਧ ਤੋਂ ਵੱਧ ਸ਼ਬਦ-ਸੀਮਾ 8000 ਸ਼ਬਦਾਂ ਤੱਕ ਹੋ ਸਕਦੀ ਹੈ। ਇਸ ਵਿੱਚ ਖੋਜ-ਪੱਤਰ/ਪੇਪਰ ਨਾਲ ਸੰਬੰਧਤ ਟੇਬਲ, ਅੰਕੜੇ ਅਤੇ ਹਵਾਲੇ ਸ਼ਾਮਲ ਹਨ।
V. ਖੋਜ-ਪੱਤਰ/ਪੇਪਰ ਹੇਠ ਲਿਖੇ ਖਰੜੇ ਅਨੁਸਾਰ ਤਿਆਰ ਕੀਤਾ ਹੋਣਾ ਚਾਹੀਦਾ ਹੈ :-
• ਸਬ ਤੋਂ ਪਹਿਲਾਂ ਖੋਜ-ਪੱਤਰ/ਪੇਪਰ ਦਾ ਟਾਈਟਲ ਪੰਜਾਬੀ (Raavi Font Size- 12 Bold) ਵਿਚ, ਫਿਰ ਅੰਗਰੇਜੀ ਲਿੱਪੀਅੰਤਰ ਵਿੱਚ ਲਿਖਿਆ ਹੋਣਾ ਚਾਹੀਦਾ ਹੈ।
• ਫਿਰ ਲੇਖਕ ਅਪਣਾ ਨਾਂ (ਪੰਜਾਬੀ ਅਤੇ ਅੰਗਰੇਜ਼ੀ ਵਿੱਚ), ਅਹੁਦਾ (ਪੰਜਾਬੀ ਅਤੇ ਅੰਗਰੇਜ਼ੀ ਵਿੱਚ), ਸੰਸਥਾ ਦਾ ਨਾਮ ਅਤੇ ਪਤਾ (ਪਿੰਨਕੋਡ ਸਮੇਤ), ਮੋਬਾਈਲ ਨੰਬਰ ਅਤੇ ਈ-ਮੇਲ ਲਿਖੇਗਾ।
• ਫਿਰ ਖੋਜ-ਪੱਤਰ/ਪੇਪਰ ਦਾ ਢੁਕਵਾਂ ਸਾਰ (Raavi Font Size- 10 Italic) ਲਗਭਗ 200–300 ਸ਼ਬਦਾਂ ਵਿਚ ਲਿਖਣਾ ਹੈ।
• ਸਾਰ ਤੋਂ ਬਾਅਦ ਖੋਜ-ਪੱਤਰ/ਪੇਪਰ ਨਾਲ ਸੰਬੰਧਤ 5 ਤੋਂ 8 ਤੱਕ ਢੁਕਵੇਂ ਕੀਵਰਡਸ (Raavi Font Size- 10 Bold & Italic) ਲਿਖਣੇ ਲਾਜ਼ਮੀ ਹਨ।
• ਫਿਰ ਲੇਖਕ ਅਪਣਾ ਖੋਜ-ਪੱਤਰ/ਪੇਪਰ (Raavi Font Size- 10 Normal) ਲਿਖੇਗਾ। ਜਿਸ ਵਿਚ ਲੇਖਕ ਇਕੱਠੇ ਕੀਤੇ ਜਾਂ ਵਰਤੇ ਗਏ ਡੇਟਾ ਦੇ ਨਾਲ ਕੀਤੀ ਗਈ ਖੋਜ ਦਾ ਇੱਕ ਸਹੀ ਅਤੇ ਸੰਪੂਰਨ ਲੇਖਾ-ਜੋਖਾ ਪੇਸ਼ ਕਰੇਗਾ ਅਤੇ ਖੋਜ ਦੀ ਸਾਰਥਕਤਾ ਦੀ ਬਾਹਰਮੁਖੀ ਚਰਚਾ ਕਰੇਗਾ।
• ਅੰਤ ਵਿਚ ਹਵਾਲੇ/ਸੰਦਰਭ ਸੂਚੀ/ਪੁਸਤਕ ਸੂਚੀ (Raavi Font Size- 10 Italic) ਦੇਣਾ ਲਾਜ਼ਮੀ ਹਨ। (ਸੰਦਰਭ ਸੂਚੀ/ਹਵਾਲੇ ਲਿਖਣ ਦਾ Example:- Author Last Name, Author First Name. (Publication year) Title, The Publisher, Page Numbers.)
ਖੋਜ-ਪੱਤਰ ਪ੍ਰਕਾਸ਼ਨ ਸਬੰਧੀ ਨਿਯਮ:-
1. 'ਅਰਮਾਨ' ਰਿਸਰਚ ਜਰਨਲ ਨੂੰ ਭੇਜੇ ਗਏ ਸਾਰੇ ਖੋਜ-ਪੱਤਰਾਂ ਦੇ ਪ੍ਰਕਾਸ਼ਨ ਦੀ ਕੋਈ ਗਰੰਟੀ ਨਹੀਂ ਹੈ। ਹਰ ਪ੍ਰਾਪਤ ਖੋਜ-ਪੱਤਰ ਨੂੰ ਨਿਰਪੱਖ ਅਤੇ ਗੋਪਨੀਯ ਪੀਅਰ-ਸਮੀਖਿਆ (Peer Review) ਪ੍ਰਕਿਰਿਆ ਵਿੱਚੋਂ ਲੰਘਾਇਆ ਜਾਵੇਗਾ।
2. ਕੇਵਲ ਉਹ ਖੋਜ-ਪੱਤਰ ਹੀ ਪ੍ਰਕਾਸ਼ਨ ਲਈ ਚੁਣੇ ਜਾਣਗੇ ਜੋ ਸਮੀਖਿਆਕਾਰਾਂ ਵੱਲੋਂ ਸਕਾਰਾਤਮਕ ਮੁਲਾਂਕਣ ਪ੍ਰਾਪਤ ਕਰਦੇ ਹਨ ਅਤੇ ਅਰਮਾਨ ਦੇ ਨਿਰਧਾਰਿਤ ਅਕਾਦਮਿਕ ਮਾਪਦੰਡਾਂ ‘ਤੇ ਖਰੇ ਉਤਰਦੇ ਹਨ।
3. ਲੇਖਕਾਂ ਨੂੰ ਸਮੀਖਿਆਕਾਰਾਂ ਦੀਆਂ ਟਿੱਪਣੀਆਂ ਦੇ ਅਨੁਸਾਰ ਨਿਰਧਾਰਿਤ ਸਮੇਂ ਵਿੱਚ ਲਾਜ਼ਮੀ ਸੋਧਾਂ ਕਰਨੀਆਂ ਹੋਣਗੀਆਂ; ਅਣਪੂਰੀ ਸੋਧ ਦੀ ਸੂਰਤ ਵਿੱਚ ਖੋਜ-ਪੱਤਰ ਅਸਵੀਕਾਰ ਕੀਤਾ ਜਾ ਸਕਦਾ ਹੈ।
4. ਜੇ ਕੋਈ ਖੋਜ-ਪੱਤਰ ਪ੍ਰਕਾਸ਼ਿਤ ਨਹੀਂ ਕੀਤਾ ਜਾਂਦਾ, ਤਾਂ ਜਮ੍ਹਾਂ ਕੀਤੀ ਫੀਸ ਵਿੱਚੋਂ 100/- ਰੁਪਏ ਪ੍ਰਸ਼ਾਸਕੀ ਖਰਚ ਵਜੋਂ ਕੱਟ ਕੇ ਬਾਕੀ ਰਕਮ ਵਾਪਸ ਕੀਤੀ ਜਾਵੇਗੀ।
5. ਇੱਕ ਖੋਜ-ਪੱਤਰ ਵਿੱਚ ਵੱਧ ਤੋਂ ਵੱਧ ਦੋ ਲੇਖਕ ਹੀ ਹੋ ਸਕਦੇ ਹਨ। ਇੱਕ ਲੇਖਕ ਲਈ ਪ੍ਰਕਾਸ਼ਨ ਫੀਸ 800/- ਰੁਪਏ ਅਤੇ ਦੋ ਲੇਖਕਾਂ ਲਈ 1000/- ਰੁਪਏ ਨਿਰਧਾਰਿਤ ਕੀਤੀ ਗਈ ਹੈ।
6. ‘ਅਰਮਾਨ’ ਦੇ ਸੰਪਾਦਕ ਨੂੰ ਪ੍ਰਾਪਤ ਹੋਣ ਵਾਲੇ ਹਰ ਖੋਜ-ਪੱਤਰ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਪੂਰਾ ਅਤੇ ਅੰਤਿਮ ਅਧਿਕਾਰ ਪ੍ਰਾਪਤ ਹੈ।
7. ਅਧੂਰੇ, ਨਿਰਧਾਰਿਤ ਫਾਰਮੈਟ ਵਿੱਚ ਨਾ ਹੋਣ ਵਾਲੇ ਖੋਜ-ਪੱਤਰ ਜਾਂ ਨਿਰਧਾਰਿਤ ਘੋਸ਼ਣਾ-ਪੱਤਰ ਅਤੇ ਜਮ੍ਹਾਂ ਕੀਤੀ ਫੀਸ ਦੇ ਸਕਰੀਨਸ਼ਾਟ ਤੋਂ ਬਿਨਾਂ ਪ੍ਰਾਪਤ ਖੋਜ-ਪੱਤਰਾਂ ਨੂੰ ਪ੍ਰਕਾਸ਼ਨ ਲਈ ਵਿਚਾਰਿਆ ਨਹੀਂ ਜਾਵੇਗਾ।
8. ਇੱਕ ਲੇਖਕ ਦੇ ਇੱਕ ਕੈਲੰਡਰ ਵਰ੍ਹੇ ਦੌਰਾਨ ਵੱਧ ਤੋਂ ਵੱਧ ਦੋ ਹੀ ਖੋਜ-ਪੱਤਰ ਪ੍ਰਕਾਸ਼ਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਕਿਸੇ ਵੀ ਲੇਖਕ ਦਾ ਖੋਜ-ਪੱਤਰ ਲਗਾਤਾਰ ਦੋ ਨਿਯਮਿਤ ਅੰਕਾਂ ਵਿੱਚ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ।
9. ਜਰਨਲ ਦੇ ਪ੍ਰਕਾਸ਼ਨ ਮਾਪਦੰਡਾਂ ਅਤੇ ਸ਼ੈਲੀ ਦੀ ਪਾਲਣਾ ਨੂੰ ਸੁਨਿਸ਼ਚਿਤ ਕਰਨ ਲਈ ਸੰਪਾਦਕ ਮੰਡਲ ਨੂੰ ਪ੍ਰਾਪਤ ਖੋਜ-ਪੱਤਰ ਵਿੱਚ ਲੋੜੀਂਦੀ ਸੰਪਾਦਨਾ ਅਤੇ ਸੁਧਾਰ ਕਰਨ ਦਾ ਅਧਿਕਾਰ ਹੋਵੇਗਾ।